ਸਤਿ ਨਾਮਨ, ਨਮੋ ਨਮੋ ਦਏ ਸਮਝਾਈਆ। ਡੰਕਾ ਵਜੇ ਦੋ ਜਹਾਨਣ, ਫ਼ਤਹਿ ਇਕੋ ਹੱਥ ਰਖਾਈਆ । ਜਨ ਭਗਤ ਸੁਹੇਲਾ ਬਣ ਕੇ ਆਇਆ ਤਾਰਨ, ਜਗਤ ਦੁਹੇਲਾ ਵਕ਼ਤ ਚੁਕਾਈਆ। ਲੱਖ ਚੁਰਾਸੀ ਵਿਚੋਂ ਆਇਆ ਉਭਾਰਨ, ਫੜ ਬਾਹੋਂ ਪਾਰ ਕਰਾਈਆ। ਆਇਆ ਪੈਜ ਸਵਾਰਨ, ਸਿਰ ਆਪਣਾ ਹੱਥ ਟਿਕਾਈਆ। ਵਿਛੜੇ ਆਇਆ ਮਿਲਾਵਣ, ਮਿਲਣੀ ਜਗਦੀਸ਼ ਕਰਾਈਆ। ਤ੍ਰਿਸ਼ਨਾ ਮੇਟਣ ਆਇਆ ਤਾਮਨ, ਤ੍ਰਿਖਾ ਦੂਰ ਕਰਾਈਆ। ਦੇਵਣ ਆਇਆ ਨਾਮ ਨਿਧਾਨਣ, ਨਿਜ ਆਤਮ ਦਏ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਬਾਲਮੀਕ ਕਹੇ ਮੈਂ ਬਣਿਆ ਪਾਲ, ਪ੍ਰਿਤਪਾਲਕ ਤੇਰੀ ਸਰਨਾਈਆ। ਮੈਨੂੰ ਖ਼ੁਸ਼ੀ ਹੋਈ ਮੈਂ ਤਕੇ ਤੇਰੇ ਲਾਲ, ਜੋ ਸਨਮੁਖ ਸੋਭਾ ਪਾਈਆ। ਜਿਨ੍ਹਾਂ ਦੇ ਪਿਛੇ ਪੂਰਬ ਜਨਮ ਦੇ ਰਸਤਿਆਂ ਵਿਚ ਬੈਠੇ ਕੀਤੇ ਬਹਾਲ, ਬਾਹਰੋਂ ਫੜ ਕੇ ਨਾਲ ਲਿਆਈਆ। ਉਹਨਾਂ ਦਾ ਮਿਲ ਕੇ ਵਜੇ ਤਾਲ, ਨਿਰਗੁਣ ਸਰਗੁਣ ਦੋਹਰੀ ਚੋਟ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਮਾਣ ਵਡਿਆਈਆ। ਪਾਲ ਸਿੰਘ ਕਹੇ ਮੈਂ ਵੇਖਿਆ ਖ਼ੁਦ, ਨੇਤਰ ਅੱਖ ਖੁਲ੍ਹਾਈਆ। ਜੋ ਸਤਾਰਾਂ ਪੋਹ ਇਸ ਭੂਮਿਕਾ ਗਏ ਪੁਜ, ਆਪਣਾ ਪੰਧ ਮੁਕਾਈਆ। ਉਹ ਪਾਣੀ ਦਾ ਪਾਣੀ ਨਹੀਂ ਵਿਰੋਲਿਆ ਚਿੱਟਾ ਦੁੱਧ, ਸਤਿ ਸਰੂਪ ਨਜ਼ਰੀ ਆਈਆ। ਉਹਨਾਂ ਦਾ ਭੇਵ ਪਿਛਲਾ ਕੁਝ, ਕਛ ਮਛ ਦੇਣ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲਹਿਣਾ ਝੋਲੀ ਪਾਈਆ। ਭਗਵਾਨ ਕਹੇ ਸੁਣ ਬਾਲਮੀਕ ਬਟਵਾਰੇ, ਬਜਵਾੜੇ ਦਿਆਂ ਜਣਾਈਆ। ਜਿਹੜੇ ਲੁੱਟੇ ਦਿਨ ਦਿਹਾੜੇ, ਉਹ ਰਾਤੀਂ ਸਾਰੇ ਪਾਰ ਲੰਘਾਈਆ। ਦੋਵੇਂ ਇਕੱਠੇ ਹੋ ਗਏ ਇਕ ਕਿਨਾਰੇ, ਜਿਨ੍ਹਾਂ ਦਾ ਤਟ ਬਣਿਆ ਇਕ ਬੇਪਰਵਾਹੀਆ। ਇਕੱਠੇ ਕੀਤੇ ਏਕੰਕਾਰੇ, ਅਕਲ ਕਲ ਆਪ ਵਰਤਾਈਆ। ਮੁਫ਼ਲਿਸ ਗ਼ਰੀਬ ਦਰ ਆਏ ਸਾਰੇ ਪਾਰ ਉਤਾਰੇ, ਅਧਵਿਚਕਾਰ ਨਾ ਕੋਇ ਰਖਾਈਆ। ਕੀ ਹੋਇਆ ਜੇ ਕਬੀਰ ਚੜ੍ਹ ਕੇ ਆਪਣੇ ਮਹਲ ਮੁਨਾਰੇ, ਉਚੀ ਕੂਕ ਦਿਤਾ ਸੁਣਾਈਆ। ਰਵਿਦਾਸ ਨਾਲ ਰਖ ਕੇ ਰੰਬੀ ਆਰੇ, ਚਮਿਆਰੇ ਚੰਮ ਦ੍ਰਿਸ਼ਟੀ ਦਿਤੀ ਗਵਾਈਆ। ਜਿਨ੍ਹਾਂ ਦੇ ਦਰ ਦਾ ਭਿਖਾਰੀ ਆਪ ਕਰਤਾਰੇ, ਕ਼ੁਦਰਤ ਕ਼ਾਦਰ ਵੇਖਣ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤਕ ਤਕ ਹਾਰੇ, ਨੇਤਰ ਨੈਣ ਅੱਖ ਖੁਲ੍ਹਾਈਆ। ਕੀ ਕਰੇ ਖੇਲ ਪਰਵਰਦਿਗਾਰੇ, ਮਹਿਬੂਬ ਮੁਹੱਬਤ ਵਿਚ ਸਮਾਈਆ। ਓਹ ਵਾਹਵਾ ਗੋਬਿੰਦ ਬੋਲੇ ਇਕ ਜੈਕਾਰੇ, ਧੁਰ ਦਾ ਨਾਦ ਵਜਾਈਆ। ਜਿਸ ਹੇਮਕੁੰਡ ਬਰਫ਼ਾਂ ਵਿਚ ਠਾਰੇ, ਸੋ ਠਾਕਰ ਆਪਣੇ ਨਾਲ ਮਿਲਾਈਆ। ਜੋ ਦਿਸੇ ਸਚਖੰਡ ਦਵਾਰੇ, ਨਿਰਗੁਣ ਹੋ ਕੇ ਸੋਭਾ ਪਾਈਆ। ਉਹ ਕਲਜੁਗ ਅੰਤਮ ਭਗਤਾਂ ਦੇ ਹੋਇਆ ਦਵਾਲੇ, ਦੋਹਾਂ ਧਿਰਾਂ ਦਾ ਮਾਲਕ ਆਪਣਾ ਫੇਰਾ ਪਾਈਆ। ਨਾਲੇ ਪਿਛਲੇ ਦੇਵੇ ਹਵਾਲੇ, ਅਗੇ ਰਖੇ ਨਾਲੇ, ਵਿਛੋੜਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਬਾਲਮੀਕ ਕਹੇ ਦੱਸ ਕੀ ਮੈਂ ਇਹ ਸਾਰੇ ਸਚੇ, ਜਿਹੜੇ ਤੇਰਾ ਸੰਗ ਬਣਾ ਕੇ ਆਈਆ। ਪੁਰਖ ਅਕਾਲ ਕਹੇ ਇਹਨਾਂ ਵਿਚੋਂ ਇੱਕੀ ਬਚੇ, ਬਾਕੀ ਸਾਰੇ ਤੇਰੇ ਧੱਕੇ ਖਾ ਖਾ ਮੇਰਾ ਨਾਮ ਧਿਆਈਆ। ਉਹਨਾਂ ਕਿਹਾ ਜੇ ਇਸ ਦੀ ਪਤ ਰਖੇਂ, ਕਿਉਂ ਨਾ ਸਾਨੂੰ ਮਿਲੇ ਵਡਿਆਈਆ। ਪੁਰਖ ਅਕਾਲ ਕਿਹਾ ਮੇਰੇ ਕੋਲ ਹਕ਼ੀਕ਼ਤ ਹਕੇ, ਹਕ ਸਭ ਦੀ ਝੋਲੀ ਪਾਈਆ। ਜਨ ਭਗਤੋ ਤੁਸੀਂ ਮੇਰੇ ਇਕੋ ਜਿਹੇ ਬੱਚੇ, ਦੂਜੀ ਵੰਡ ਨਾ ਕੋਇ ਵੰਡਾਈਆ। ਵੇਖੋ, ਗੁਰ ਅਵਤਾਰ ਪੀਰ ਪੈਗ਼ੰਬਰ ਤੁਹਾਨੂੰ ਅਗੇ ਕਹਿਣ ਸੱਚੇ, ਝੂਠਾ ਇਲਜ਼ਾਮ ਨਾ ਕੋਇ ਲਗਾਈਆ। ਜੋ ਪਰਮ ਪੁਰਖ ਦੀ ਆਵੀ ਵਿਚ ਪੱਕੇ, ਉਸ ਦਾ ਕੱਚਾ ਪਾਸਾ ਰਹਿਣ ਕੋਇ ਨਾ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਅਗੋਂ ਨਾ ਕੋਈ ਕੁਛ ਦੱਸੇ, ਸਾਰੇ ਨਿਉਂ ਨਿਉਂ ਸੀਸ ਨਿਵਾਈਆ। ਮੇਰਾ ਭਗਤ ਸੁਹੇਲਾ ਏਥੇ ਓਥੇ ਦੋ ਜਹਾਨ ਖ਼ੁਸ਼ੀਆਂ ਨਾਲ ਹੱਸੇ, ਹਸਤੀ ਆਪਣੀ ਹਸਰਤਾਂ ਨਾਲ ਪ੍ਰਭ ਦੀ ਝੋਲੀ ਪਾਈਆ। ਓਸ ਦਰਗਾਹ ਵਿਚ ਵਸੇ, ਜਿਸ ਦਾ ਮਾਲਕ ਇਕੋ ਬੇਪਰਵਾਹੀਆ। ਉਹ ਕਿਉਂ ਨਾ ਤੁਹਾਡੀ ਪਤ ਰਖੇ, ਜੋ ਪਤਣ ਜਾ ਕੇ ਆਪਣੇ ਘਾਟ ਲਏ ਲੰਘਾਈਆ। ਕ੍ਰਿਸ਼ਨ ਦੇ ਯਾਰ ਬਧਕ ਵਰਗੇ ਸੱਦੇ, ਜਿਨ੍ਹਾਂ ਤੀਰ ਨਿਸ਼ਾਨਾ ਦਿਤਾ ਲਗਾਈਆ। ਉਹਦੇ ਤੀਰ ਉਹਦੇ ਨਾਲ ਬੱਝੇ, ਉਹਦੇ ਸੂਕਰ ਉਤੇ ਆਪਣਾ ਰੰਗ ਰੰਗਾਈਆ। ਜੋ ਪੰਛੀ ਅਸਮਾਨਾਂ ਉਤੋਂ ਡਿੱਗੇ, ਫਿਰ ਭੱਠੀ ਡਾਹੀ ਅੱਗੇ, ਅਰਜਨ ਲੋਹ ਤਪਾਈਆ। ਉਸ ਦੇ ਸਿਰ ਰਖ ਕੇ ਆਇਆ ਹੱਥੇ, ਸਮਰਥ ਬੇਪਰਵਾਹੀਆ। ਇਹ ਕਿਉਂ ਸਾਰੇ ਕੀਤੇ ਇਕੱਠੇ, ਸੱਚੀ ਦਿਆਂ ਜਣਾਈਆ। ਤ੍ਰੇਤੇ ਅੰਦਰ ਇਕ ਵਾਰ ਇਹ ਸਾਰੇ ਅੰਦਰੋਂ ਮੰਗ ਰਹੇ ਮੰਗੇ, ਜਿਸ ਵੇਲੇ ਬਟਵਾਰਾ ਲੁਟ ਲੁਟ ਖ਼ੀਸੇ ਖ਼ਾਲੀ ਰਿਹਾ ਕਰਾਈਆ। ਇਹਦੇ ਕੋਲੋਂ ਸਾਡੀ ਕਿਹੜਾ ਪਤ ਰੱਖੇ, ਜੋ ਹੋਵੇ ਆਣ ਸਹਾਈਆ। ਸ੍ਰੀ ਭਗਵਾਨ ਕਿਹਾ ਤੁਸੀਂ ਬੱਚਿਆਂ ਦੇ ਬੱਚੇ, ਇਹ ਮੇਰੀ ਬੇਪਰਵਾਹੀਆ। ਯਾਦ ਰੱਖੋ ਕਲਜੁਗ ਅੰਤ ਬਣਾਵਾਂਗਾ ਅੰਦਰੋਂ ਆਤਮ ਵਾਲੇ ਬੱਚੇ, ਜਿਸ ਤਨ ਖ਼ਾਕੀ ਮਗਰ ਆਪੇ ਭੱਜੇ ਵਾਹੋ ਦਾਹੀਆ। ਉਹ ਕਿਹੜੀ ਹੋਵੇ ਰਾਤੀ, ਸਾਰੇ ਮੰਗ ਮੰਗਾਈਆ। ਪੁਰਖ ਅਕਾਲ ਕਿਹਾ ਸਤਾਰਾਂ ਪੋਹ ਦੀ ਉਹ ਪਰਭਾਤੀ, ਪ੍ਰਭ ਦੇਵੇ ਮਾਣ ਵਡਿਆਈਆ। ਜਨਮ ਜਨਮ ਦੇ ਵਿਛੜਿਆਂ, ਕਰਮ ਕਰਮ ਦੇ ਨਿਖੜਿਆਂ, ਧਰਮ ਧਰਮ ਦੇ ਬਿਖੜਿਆਂ ਆਪਣੀ ਨਾਲ ਲਗਾਏ ਛਾਤੀ, ਸ਼ਹਿਨਸ਼ਾਹ ਆਪਣਾ ਮੇਲ ਮਿਲਾਈਆ। ਘਰ ਵਿਚ ਘਰ ਜਗਾਏ ਦੀਵਾ ਬਾਤੀ, ਨਿਜ ਨੇਤਰ ਕਰੇ ਰੁਸ਼ਨਾਈਆ। ਬਾਲਮੀਕ ਨਾਲ ਮਿਲਾਏ ਉਸ ਦਾ ਸਾਥੀ, ਜਿਸ ਦਾ ਜਨਮ ਰਵਿਦਾਸ ਪਹਿਲਾ ਰਹੇ ਗਾਈਆ। ਉਸ ਦਾ ਲਹਿਣਾ ਅਗਲੇ ਦਿਨ ਮਕੌਣਾ ਬਾਕੀ, ਬਾਕ਼ਾਇਦਾ ਤਰਤੀਬ ਨਾਲ ਲਿਖਾਈਆ। ਜਨ ਭਗਤੋ ਤੁਹਾਡੀ ਐਸ ਜਨਮ ਦੀ ਬਦਲ ਗਈ ਹਯਾਤੀ, ਹਾਜ਼ਰ ਹੋ ਕੇ ਦਇਆ ਕਮਾਈਆ। ਪਰਮ ਪੁਰਖ ਪਰਮਾਤਮ ਆਇਆ ਸਚਖੰਡ ਨਿਵਾਸੀ, ਨਿਵਾਸ ਆਪਣੇ ਚਰਨ ਰਖਾਈਆ। ਅਗੇ ਤੋਂ ਪਿਛੇ ਤੋਂ ਤੁਹਾਡੇ ਪ੍ਰੇਮ ਦਾ ਬਣਿਆ ਰਿਹਾ ਪਾਠੀ, ਜਨ ਭਗਤਾਂ ਢੋਲੇ ਗਾਈਆ । ਕੀ ਹੋਇਆ ਜੇ ਤੁਸੀਂ ਕ਼ਦਮਾਂ ਨਾਲ ਚਲ ਕੇ ਵਾਟੀ, ਉਹ ਸਚਖੰਡ ਛਡ ਕੇ ਭੱਜਾ ਵਾਹੋ ਦਾਹੀਆ। ਜਾਂ ਵੇਖੇ ਤੇ ਗੁਰਸਿਖ ਵੇਖੇ ਇਕ ਜਮਾਤੀ, ਇਕੋ ਢੋਲਾ ਰਹੇ ਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰੋ ਇਹ ਕਿੱਡੀ ਸੋਹਣੀ ਸਾਖੀ, ਸਾਖ਼ਿਆਤ ਰਿਹਾ ਸਮਝਾਈਆ। ਜਿਸ ਦਾ ਹਿੱਸਾ ਨਾ ਵੰਡਿਆ ਤੇ ਨਾ ਵੰਡੇ ਉਰਦੂ ਫ਼ਾਰਸੀ, ਅੰਗਰੇਜ਼ੀ ਹਿੰਦੀ ਪੰਜਾਬੀ ਸਭ ਦਾ ਸਾਂਝਾ ਰਾਹ ਵਖਾਈਆ। ਕੋਈ ਤੰਦ ਸਿਤਾਰ ਨਾ ਵਜਾਏ ਰਬਾਬੀ, ਏਹੀ ਲੇਖਾ ਰਿਹਾ ਜਣਾਈਆ। ਸਭ ਦੀ ਆਤਮ ਸਭ ਦਾ ਪਰਮਾਤਮ ਸਭ ਦਾ ਸਾਥੀ, ਸਗਲਾ ਸੰਗ ਦਏ ਜਣਾਈਆ। ਉਹ ਅਨਾਥਾਂ ਦਾ ਨਾਥੀ, ਦਾਸਾਂ ਦਾ ਦਾਸੀ, ਸਵਾਸਾਂ ਦਾ ਸਵਾਸੀ, ਮੰਡਲਾਂ ਦਾ ਰਾਸੀ, ਗੋਪੀ ਕਾਹਨ ਨਾਚ ਨਚਾਈਆ। ਭਗਤਾਂ ਦੀ ਪਰਭਾਤੀ, ਸੁੱਖਾਂ ਦੀ ਰਾਤੀ, ਅੰਮ੍ਰਿਤ ਦੀ ਬੂੰਦ ਸਵਾਂਤੀ, ਕਰਨ ਆਇਆ ਠੰਡੀ ਛਾਤੀ, ਸਤਿ ਸਾਂਤਕ ਰੂਪ ਵਟਾਈਆ। ਵੇਸ ਵਟਾ ਕੇ ਲੋਕਮਾਤੀ, ਗੁਰਮੁਖਾਂ ਦੇਵੇ ਦਾਨ ਅੰਦਰ ਵੜਕੇ ਮਾਰੇ ਧਿਆਨ ਬਜਰ ਕਪਾਟੀ ਖੋਲ੍ਹ ਕੇ ਤਾਕੀ, ਤਕਵਾ ਆਪਣਾ ਦਏ ਜਣਾਈਆ। ਸਚ ਸਮਝੋ ਇਹ ਮਿਲਿਆ ਇਤਫ਼ਾਕੀ, ਲਹਿਣਾ ਦੇਣਾ ਚੁਕਾਏ ਬਾਕੀ, ਮਿਹਰਵਾਨ ਮਹਿਬੂਬ ਹੋਇਆ ਸਹਾਈਆ। ਨਿਗਾਹ ਮਾਰੇ ਵਿਚ ਮਹਿਰਾਬੀ, ਪਿਆਵਣਹਾਰਾ ਜਾਮ ਹਯਾਤੇ ਆਬੀ, ਬਖ਼ਸ਼ਣਹਾਰਾ ਜਨਮ ਕਰਮ ਦੀ ਆਜ਼ਾਦੀ, ਬਰਬਾਦੀ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਉਠਾਈਆ। ਵੀਹ ਸੌ ਇੱਕੀ ਦੂਰੋਂ ਪਈ ਬੋਲ, ਗੋਬਿੰਦ ਲਏ ਅੰਗੜਾਈਆ। ਜਗਤ ਸਿੰਘਾਸਣ ਸਾਰੇ ਗਏ ਡੋਲ, ਅਡੁਲ ਨਜ਼ਰ ਕੋਇ ਨਾ ਆਈਆ। ਪ੍ਰਭ ਦਾ ਨਾਉਂ ਲੈ ਕੇ ਸਾਰੇ ਮਾਰਦੇ ਰੋਲ, ਰੌਲੇ ਵਿਚ ਲੋਕਾਈਆ। ਸਭ ਦੇ ਪਰਦੇ ਆ ਕੇ ਫੋਲ, ਜੋ ਕਲਜੁਗ ਕੂੜੇ ਗੁਰੂ ਰੂਪ ਵਟਾਈਆ। ਲੇਖਾ ਆ ਕੇ ਵੇਖ ਉਪਰ ਧੌਲ, ਧਰਨੀ ਰਹੀ ਕੁਰਲਾਈਆ। ਬੀਸ ਇਕੀਸੇ ਤੇਰਾ ਕੌਲ, ਇਕ਼ਰਾਰ ਗਿਆ ਆਈਆ। ਫ਼ਰਕ ਪੈਣ ਨਹੀਂ ਦੇਣਾ ਰਤੀ ਚੌਲ, ਚੌਗਿਰਦ ਦੇਣਾ ਜਣਾਈਆ। ਆਪਣੇ ਨਾਮ ਦਾ ਵਜਾਵੇ ਸੱਚਾ ਢੋਲ, ਮਰਦੰਗਾ ਇਕੋ ਹੱਥ ਉਠਾਈਆ। ਜਿਹੜੇ ਤੇਰੇ ਭਗਤ ਉਹਨਾਂ ਸੱਦੇ ਕੋਲ, ਕੁਲ ਆਪਣੀ ਲਏ ਬਦਲਾਈਆ। ਝੂਠੀ ਮਾਇਆ ਵਿਚੋਂ ਰੋਲ, ਵਰੋਲ ਕੇ ਆਪਣੇ ਗਲੇ ਲਗਾਈਆ। ਦਏ ਵਡਿਆਈ ਉਪਰ ਧੌਲ, ਧਰਨੀ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਗੋਬਿੰਦ ਕਹੇ ਮੈਂ ਵੇਖਿਆ ਧੁਰ ਦਾ ਹਾਕਮ, ਤਖ਼ਤ ਨਿਵਾਸੀ ਦਇਆ ਕਮਾਈਆ। ਸ੍ਰਿਸ਼ਟ ਸਬਾਈ ਹੋਇਆ ਮਾਤਮ, ਗ਼ਮੀ ਖ਼ੁਸ਼ੀ ਨਾ ਕੋਇ ਬਦਲਾਈਆ। ਹਰਿ ਕੇ ਰੂਪ ਦੇ ਪਿਛੇ ਨਾ ਕੋਇ ਮਹਾਤਮ, ਮਹਾਤਮਾ ਆਤਮਾ ਨਾ ਕੋਇ ਉਠਾਈਆ। ਜਲਵਾ ਕਰੇ ਕੋਈ ਨਾ
G18L017 ੧੭ ਪੋਹ ੨੦੨੧ ਬਿਕ੍ਰਮੀ ਡਾ੦ ਪਾਲ ਸਿੰਘ ਦੇ ਗ੍ਰਹਿ ਪਿੰਡ ਭਲਾਈਪੁਰ ਜ਼ਿਲਾ ਅੰਮ੍ਰਿਤਸਰ
- Post category:Written Harbani Granth 18
