ਰਿਹਾ ਵਖਾਈਆ। ਜਿਸ ਵੇਲੇ ਸਚਖੰਡ ਨਿਵਾਸੀ ਆਪਣੀ ਧਾਰੋਂ ਉਠਦਾ, ਜੋਤੀ ਜੋਤ ਜੋਤ ਰੁਸ਼ਨਾਈਆ। ਉਹ ਮਾਲਕ ਖ਼ਾਲਕ ਹੋ ਕੇ ਭਗਤਾਂ ਉਤੇ ਤੁਠਦਾ, ਭਗਵਨ ਆਪਣਾ ਰੰਗ ਰੰਗਾਈਆ। ਉਹਨਾਂ ਦਾ ਮੰਜ਼ਲ ਪੈਂਡਾ ਮੁਕਦਾ, ਦਰਗਾਹ ਸਾਚੀ ਦਏ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਵੇਖ ਵਖਾਈਆ। ਗੋਬਿੰਦ ਕਹੇ ਮੈਂ ਨੀਚੀ ਸਤਰ ਨੂੰ ਮਾਰਿਆ ਧਿਆਨ, ਤਰਾ ਤਰਾ ਜਣਾਈਆ। ਉਸ ਦੇ ਵਿਚ ਇਕ ਗਿਆਨ, ਸੋਹੰ ਢੋਲਾ ਦਿਤਾ ਸਮਝਾਈਆ। ਜਿਸ ਨੂੰ ਭੱਥਾ ਕਹਿ ਕੇ ਆਇਆ ਤੀਰ ਕਮਾਨ, ਚਿੱਲਾ ਬੇਪਰਵਾਹੀਆ। ਜਿਸ ਦਾ ਭੈ ਜ਼ਿਮੀਂ ਅਸਮਾਨ, ਦੋ ਜਹਾਨ ਨਾ ਸੀਸ ਉਠਾਈਆ। ਵਿਸ਼ਨ ਬ੍ਰਹਮਾ ਸ਼ਿਵ ਮੰਨਣ ਆਣ, ਹੁਕਮੇ ਅੰਦਰ ਭੱਜਣ ਵਾਹੋ ਦਾਹੀਆ। ਪੀਰ ਪੈਗ਼ੰਬਰ ਕਰਨ ਸਲਾਮ, ਸਜਦਾ ਇਕ ਰਖਾਈਆ। ਉਹ ਅਮਾਮਾਂ ਦਾ ਅਮਾਮ, ਨਜ਼ਾਮਾਂ ਦਾ ਨਜ਼ਾਮ, ਨਰ ਨਿਰੰਕਾਰ ਵੱਡੀ ਵਡਿਆਈਆ। ਗ਼ੁਲਾਮਾਂ ਦਾ ਗ਼ੁਲਾਮ, ਖ਼ਿਦਮਤਗਾਰ ਹੋ ਕੇ ਸੇਵ ਕਮਾਈਆ। ਨਿਸ਼ਾਨਾਂ ਦਾ ਨਿਸ਼ਾਨ, ਦੋ ਜਹਾਨਾਂ ਰਿਹਾ ਝੁਲਾਈਆ। ਗੋਬਿੰਦ ਕਿਹਾ ਮੈਂ ਸਚ ਕਰੀ ਪਹਿਚਾਨ, ਸੱਤ ਰੰਗ ਨਿਸ਼ਾਨਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਦਰਸਾਈਆ। ਗੋਬਿੰਦ ਕਹੇ ਚੌਥੀ ਸਤਰ ਦਾ ਸੋਹਣਾ ਲੇਖ, ਕਾਤਬ ਲਿਖਣ ਕੋਇ ਨਾ ਪਾਈਆ। ਜੇ ਜਾਤਾ ਤੇ ਇਕ ਦਸਮੇਸ਼, ਦੂਜਾ ਪੜ੍ਹਨ ਕੋਇ ਨਾ ਪਾਈਆ । ਉਸ ਦਾ ਅੰਕ ਤੇਰੇ ਪੂਤ ਸਪੂਤੇ ਕਰਨੇ ਭੇਟ, ਕਲਜੁਗ ਨੀਂਹ ਉਖੜਾਈਆ। ਨਾਲ ਜਣਾਈ ਅਰਜਨ ਸੀਸ ਪਈ ਤੱਤੀ ਰੇਤ, ਰਾਵੀ ਦਏ ਗਵਾਹੀਆ। ਸ਼ਹਾਦਤ ਮਿਲੀ ਬਹਾਦਰ ਤੇਗ਼, ਆਪਾ ਵਾਰ ਵਖਾਈਆ । ਨਾਮ ਜਣਾਇਆ ਜੋ ਨਾਨਕ ਨਿਰਗੁਣ ਸਰਗੁਣ ਦੱਸ ਕੇ ਗਿਆ ਭੇਤ, ਭੇਵ ਆਪ ਜਣਾਈਆ। ਮਾਰ ਕੇ ਬੁੱਕਲ ਢਾਈ ਗਜ਼ ਦਾ ਖੇਸ, ਖੂੰਡੀ ਹੱਥ ਲਟਕਾਈਆ। ਜਿਸ ਦੇ ਚਰਨ ਚੁੰਮੇ ਬਾਸ਼ਕ ਸ਼ੇਸ਼, ਵਿਸ਼ਨੂੰ ਖ਼ੁਸ਼ੀ ਮਨਾਈਆ। ਜਿਸ ਦਾ ਮਾਲਕ ਖ਼ਾਲਕ ਏਕ, ਨਰ ਨਿਰੰਕਾਰ ਧਿਆਈਆ। ਉਹ ਸਭ ਨੂੰ ਦੇ ਕੇ ਗਿਆ ਟੇਕ, ਸ਼ਬਦ ਰਾਗ ਸੁਣਾਈਆ। ਕਲਜੁਗ ਅੰਤਮ ਹਰਿ ਹਰਿ ਧਰਨਾ ਭੇਖ, ਕੋਈ ਜਨਮੇ ਪਿਤਾ ਨਾ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਣੀ ਮਾਣ ਵਡਿਆਈਆ। ਸਾਚੀ ਸਤਰ ਦਾ ਲੇਖ ਅਖ਼ੀਰੀ, ਅੱਖਰਾਂ ਵਾਲਾ ਜਣਾਈਆ। ਜਿਸ ਦੇ ਹੁਕਮੇ ਅੰਦਰ ਮਿਲੀ ਪੀਰੀ ਮੀਰੀ, ਸ਼ਾਹ ਹਕੀਰੀ ਵੇਖ ਵਖਾਈਆ। ਓਸ ਦਾ ਨੂਰ ਬੇਨਜ਼ੀਰੀ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਦੋ ਜਹਾਨ ਹੋਣ ਦੇਵੇ ਨਾ ਕਦੇ ਦਿਲਗੀਰੀ, ਦਿਲਬਰ ਬਣੇ ਸੱਚਾ ਮਾਹੀਆ। ਜਿਸ ਨੇ ਕਲਜੁਗ ਅੰਤ ਗੁਰੂਆਂ ਦੇ ਬਦਲੇ ਭਗਤਾਂ ਦੀ ਚਲੌਣੀ ਪੀੜ੍ਹੀ, ਪਿਰਹੜੀ ਆਪ ਅਖਵਾਈਆ। ਉਸ ਦਾ ਮੇਲ ਹੋਣਾ ਤਕ਼ਦੀਰੀ, ਸਚ ਖ਼ੁਲਾਸਾ ਨਾ ਕੋਇ ਸੁਣਾਈਆ। ਜਿਸ ਦਾ ਨਾਮ ਖੰਡਾ ਸ਼ਮਸ਼ੀਰੀ, ਸ਼ਹਿਨਸ਼ਾਹ ਬੇਪਰਵਾਹੀਆ। ਉਸ ਦੇ ਹੱਥ ਦੋ ਜਹਾਨਾਂ ਤਦਬੀਰੀ, ਤਕ਼ਦੀਰ ਸਭ ਦੀ ਦਏ ਬਦਲਾਈਆ। ਨਾਲੇ ਲਿਖੇ ਹਰਫ਼ ਨਾਲੇ ਅਗੇ ਮਾਰੇ ਲਕੀਰੀ, ਜਗਤ ਵਿਦਿਆ ਲਾਈਨ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੋਬਿੰਦ ਤੱਕੀ ਪ੍ਰੇਮ ਨਾਲ ਲਕੀਰ, ਜੋ ਬਿਨ ਕ਼ਲਮ ਸ਼ਾਹੀ ਲਗਾਈਆ। ਓਸ ਵਿਚ ਵੱਡਾ ਹੇਰ ਫੇਰ, ਭੇਵ ਅਭੇਦ ਨਾ ਕੋਇ ਜਣਾਈਆ। ਗੋਬਿੰਦ ਕਿਹਾ ਪ੍ਰਭ ਕਰ ਆਪਣੀ ਮਿਹਰ, ਪਰਦਾ ਦੇ ਉਠਾਈਆ। ਪੁਰਖ ਅਬਿਨਾਸ਼ੀ ਕਿਹਾ ਇਹਦਾ ਭਾਓ ਨਾ ਕੋਈ ਮੇਰ ਨਾ ਕੋਈ ਤੇਰ, ਤੇਰਾ ਮੇਰਾ ਰੂਪ ਇਕੋ ਨਜ਼ਰੀ ਆਈਆ। ਦੋਹਾਂ ਨੇ ਮਿਲ ਕੇ ਕਲਜੁਗ ਲੇਖਾ ਦੇਣਾ ਨਬੇੜ, ਲੋਕਮਾਤ ਰਹਿਣ ਨਾ ਪਾਈਆ। ਭਗਤ ਸੁਹੇਲੇ ਚਰਨ ਲਿਆਉਣੇ ਘੇਰ, ਸਚ ਘਰਾਨੇ ਵੇਖ ਵਖਾਈਆ। ਸ਼ਾਹ ਸੁਲਤਾਨ ਰਾਜ ਰਾਜਾਨ ਮਾਇਆ ਮਮਤਾ ਅੰਤਰ ਵੇਖੇ ਭੇੜ, ਜਗਤ ਕੂੜ ਲੜਾਈਆ। ਹੁਕਮੇ ਅੰਦਰ ਗੇੜਨਾ ਗੇੜ, ਉਲਟੀ ਲਠ ਭਵਾਈਆ। ਜਗਤ ਹਰੂਫ਼ਾਂ ਕਿਸੇ ਕੰਮ ਨਾ ਆਵੇ ਜ਼ਬਰ ਜ਼ੇਰ, ਜ਼ਾਹਰਾ ਪੀਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਲਕੀਰ ਦੇ ਅਗੇ ਇਕ ਮਿਲ ਗਈ ਸਿਹਾਰੀ, ਜੋ ਆਪਣਾ ਹਾਲ ਰਹੀ ਜਣਾਈਆ। ਗੋਬਿੰਦ ਵੇਖੀ ਤੇਰੀ ਪੁਰਖ ਅਕਾਲ ਨਾਲ ਯਾਰੀ, ਯਾਰ ਸਾਂਝਾ ਇਕ ਮਨਾਈਆ। ਉਸ ਦਾ ਲੇਖਾ ਲੇਖ ਅਗੰਮ ਅਪਾਰੀ, ਬੋਧ ਅਗਾਧ ਵਡੀ ਵਡਿਆਈਆ। ਉਸ ਦੇ ਪ੍ਰੇਮ ਦਾ ਸਿਧਾ ਬਣਿਆ ਨਾ ਕੋਇ ਵਾਪਾਰੀ, ਸੌਦਾ ਹਕ ਵਸਤ ਝੋਲੀ ਕੋਇ ਨਾ ਪਾਈਆ। ਮੈਂ ਸਚ ਦੱਸਾਂ ਉਹ ਸ਼ਾਹ ਪਾਤਸ਼ਾਹ ਜਿਸ ਦੀ ਸਚੀ ਸਰਦਾਰੀ, ਸਿਕਦਾਰ ਇਕ ਅਖਵਾਈਆ। ਉਹ ਜੁਗ ਚੌਕੜੀ ਪੀਰ ਪੈਗ਼ੰਬਰ ਭੇਜੇ ਵਾਰੋ ਵਾਰੀ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਿਰਗੁਣ ਸਰਗੁਣ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮੇਲਾ ਲਏ ਮਿਲਾਈਆ। ਸਿਹਾਰੀ ਕਹੇ ਇਕ ਹੋਰ ਵਡਿਆਈ, ਗੋਬਿੰਦ ਦਿਆਂ ਜਣਾਈਆ। ਉਹ ਭਗਤਾਂ ਨਾਲ ਕਰੇ ਕੁੜਮਾਈ, ਸਿਧਾ ਆਪਣਾ ਮੇਲ ਮਿਲਾਈਆ। ਅੰਦਰ ਵੜ ਕੇ ਸੋਈ ਸੁਰਤ ਲਏ ਉਠਾਈ, ਸਚ ਸੁਆਣੀ ਅੱਖ ਖੁਲ੍ਹਾਈਆ। ਨਿਰਗੁਣ ਨੂਰ ਕਰ ਰੁਸ਼ਨਾਈ, ਅੰਧ ਅੰਧੇਰ ਦਏ ਮਿਟਾਈਆ। ਆਪਣੇ ਨਾਮ ਸ਼ਬਦ ਮੇਲ ਕੇ ਧੁਰ ਦਾ ਹਾਣੀ, ਅੰਮ੍ਰਿਤ ਜਾਮ ਪਾਨ ਦਏ ਕਰਾਈਆ। ਸਚ ਸੁਨੇਹੜਾ ਸੁਣਾ ਕੇ ਬਾਣੀ, ਬਾਣ ਨਿਰਾਲਾ
G18L017 ੧੭ ਪੋਹ ੨੦੨੧ ਬਿਕ੍ਰਮੀ ਡਾ੦ ਪਾਲ ਸਿੰਘ ਦੇ ਗ੍ਰਹਿ ਪਿੰਡ ਭਲਾਈਪੁਰ ਜ਼ਿਲਾ ਅੰਮ੍ਰਿਤਸਰ
- Post category:Written Harbani Granth 18
